Monday, June 7, 2010

ਪੀਰ ਬਾਬਾ ਸ਼ੋੰਕੇ ਸ਼ਾਹ ਦੀ ਕਥਾ

                                             ਇਸ ਪਾਵਨ ਅਸਥਾਨ ਰਕ਼ਬਾ ਸਾਹਿਬ ਦੀ ਸੋਭਾ ਸ਼ਬਦਾ ਨਾਲ ਬਿਆਨ ਨਹੀ ਕੀਤੀ ਜਾ ਸਕਦੀ ਜਿਹਨਾ ਦੀ ਮੇਹਮਾ ਨੂੰ ਵੇਦ ਨੇਤੀ ਨੇਤੀ ਕਹਿ ਕੇ ਪੁਕਾਰ ਰਹੇ ਹਨ ਉਹਨਾਂ ਹੀ ਮਹਾਂਪੁਰਸ਼ਾ ਵਿਚੋ ਹੀ ਇਕ ਸਤਗੁਰੁ ਬੰਦਿਸ਼ੋੜ ਭੂਰੀਵਾਲੇ ਮਹਾਰਾਜ ਜੀ ਦੁਨਿਆ ਨੂੰ ਤਾਰਦੇ ਹੋਏ ਇਸ ਪਾਵਨ ਅਸਥਾਨ ਤੇ ਆਏ ਬਢੀ ਹੀ ਵਚਿਤਰ ਕਥਾ ਹੈ I
                                              ਜਿਸ ਤਰਾਂ ਇਸ ਧਰਤੀ ਨੂੰ ਸਤਗੁਰੁ ਭੂਰੀਵਾਲੇ ਮਹਾਰਾਜ ਜੀ ਦੀ ਚਰਨ ਸ਼ੋਹ ਪ੍ਰਪਾਤ ਹੋਈ ਕਿਹਾ ਜਾਂਦਾ ਹੈ ਮਹਰਾਜ ਇਕ ਦਿਨ ਰਕਬੇ ਓਇੰਦ ਵਿਚੋ ਦੀ ਲਾੰਗ ਰਹੇ ਸਨ ਰਾਤ ਦਾ ਸਮਾਂ ਹੋਣ ਕਰਕੇ ਲੋਕਾ ਕੋਲੋ ਵਿਸ਼੍ਰਾਮ ਕਰਨ ਵਸਤੇ ਜਗਾ ਬਾਰੇ ਪੁਛਿਆ ਕਿਸੇ ਸਜਨ ਨੇ ਮਖੋਲ ਨਾਲ ਉਸ ਘਨੇ ਜੰਗਲ ਵਾਲੇ ਪਾਸੇ ਕੀਤਾ ਜਿਥੇ ਕੀ ਇਕ ਪੀਰ ਬਾਬਾ ਸ਼ੋੰਕੇ ਸ਼ਾਹ ਜੀ ਦੀ ਮਜਾਰ ਸੀ ਇਸ ਜਗਾ ਵਾਲੇ ਪਾਸੇ ਪਿੰਡ ਦਾ ਕੋਈ ਵੀ ਆਦਮੀ ਦਿਨ ਨੂੰ ਵੀ ਨਹੀ ਸੀ ਆਓਂਦਾ ਇਸ ਪੀਰ ਬਾਬਾ ਸ਼ੋੰਕੇ ਸ਼ਾਹ ਜੀ ਕਰੋਪੀ ਬਾਰੇ ਵਿਚ ਵਿਸ਼ੇਸ਼ ਚਰਚਾ ਸੀ ਅਤੇ ਲੋਕਾ ਦੇ ਮਨ ਵਿਚ ਡਰ ਦਾ ਮਾਤਮ ਵਸਿਆ ਹੋਇਆ ਸੀ ਦਸਿਆ ਜਾਂਦਾ ਹੈ ਕੀ ਜੇ ਭੁਲ ਭੁਲ ਭੁਲੇਖ ਕੋਈ ਵੀ ਪਸ਼ੁ ਇਧਰ ਆ ਜਾਂਦਾ ਤਾ ਅਪਨੀ ਜਾਂ ਗਵਾ ਲੇਂਦਾ ਸੀ ਇਥ ਇਹ ਵੀ ਜਿਕਰ ਕਰਨ ਜੋਗ ਹੈ ਕੀ ਪੀਰ ਜੀ ਅਪਨੇ ਸਮੇ ਇਕ ਉਠਨੀ ਰਖਿਆ ਕਰਦੇ ਸੀ ਇਸ ਉਠਨੀ ਦੇ ਗਲ ਵਿਚ ਪੀਰ ਜੀ ਇਕ ਬਾਲਟੀ ਬਨ ਦਇਆ ਕਰਦੇ ਸੀ ਅਤੇ ਇਹ ਉਠਨੀ ਘਰੋ ਘਰੀ ਜਾ ਕੇ ਪੀਰ ਜੀ ਨੂੰ ਭਿਖਿਆ ਲਿਆ ਕੇ ਦਇਆ ਕਰਦੀ ਸੀ ਪੀਰ ਜੀ ਕਰਨੀ ਵਾਲੇ ਸਨ ਅਤੇ ਬਹੁਤ ਸਖਤ ਸਨ I
ਆਖਰਕਰ ਪੀਰ ਜੀ ਨੇ ਸਰੀਰ ਸਾੰਤ ਹੋਣ ਓਪਰੰਤ ਇਥੇ ਹੀ ਵਾਸ ਕੀਤਾ ਹੋਇਆ ਸੀ ਹੁਣ ਸਤਗੁਰ ਭੂਰੀ ਵਾਲਿਆਂ ਨੇ ਨਿਧਰਕ ਹੋ ਕੇ ਇਸ ਜਗਾ ਵਲ ਨੂੰ ਪ੍ਰਸਥਾਨ ਕੀਤਾ ਅਤੇ ਆਪਣਾ ਆਸਨ ਵੀ ਪੀਰ ਬਾਬਾ ਸ਼ੋੰਕੇ ਸ਼ਾਹ ਦੀ ਮਜਾਰ ਨਾਲ ਹੀ ਲਗਾ ਦਿਤਾ ਹੁਣ ਪੀਰ ਜੀ ਨੇ ਸਤਗੁਰ ਉਪਰ ਪ੍ਰਕੋਪ ਕਰਨਾ ਆਰਭ ਕਰ ਦਿਤਾ ਪੀਰ ਜੀ ਨੇ ਸਤਗੁਰ ਉਪਰ ਸਾਰੀਆਂ ਸ਼ਕਤੀਆਂ ਇਸਤਮਾਲ ਕੀਤੀਆ ਜਦੋ ਸਤ ਦਿਨਾ ਤਕ ਇਹ ਵਰਤੰਤ ਚਲਦਾ ਰਿਹਾ ਅਤੇ ਆਖਰ ਕਰ ਪੀਰ ਜੀ ਦੀਆਂ ਸ਼ਕਤੀਆ ਵਿਫਲ ਹੋ ਗਾਈਆਂ ਤਾ ਪੀਰ ਜੀ ਸਤਗੁਰਆ ਸਾਮਨੇ ਪਰਗਟ ਹੋਏ ਅਤੇ ਸਤਗੁਰ ਦੇ ਚਰਨਾ ਤੇ ਢੇਹ ਪਾਏ ਅਤੇ ਸਤਗੁਰਾਂ ਪਾਸ ਬੇਨਤੀ ਕੀਤੀ ਕੇ ਮੈਂ ਇਥੋ ਚਲੀਆਂ ਕੇ ਜਿਥੇ ਇਕ ਰਾਸ਼ਟਰਪਤੀ ਆਕੇ ਰਹਿਣ ਲਗ ਜਾਵੇ ਉਥੇ ਇਕ ਚੋਕੀਦਾਰ ਦਾ ਕੀ ਕ਼ਮ ਫਿਰ ਮਹਾਰਜ ਭੂਰੀ ਵਾਲਿਆਂ ਨੇ ਪੀਰ ਬਾਬਾ ਸ਼ੋੰਕੇ ਸ਼ਾਹ ਜੀ ਵਾਲ ਮੇਹਰ ਭਰੀ ਨਜਰ ਨਾਲ ਤਕਿਆ ਅਤੇ ਕਹਨ ਲਾਗੇ ਕੀ ਫਕੀਰਾ ਦਾ ਕ਼ਮ ਨਹੀ ਹੁੰਦਾ ਕੀ ਉਹ ਕਿਸੇ ਦਾ ਘਰ ਓਜਾਰਨ ਅਤੇ ਫਿਰ ਸਤਗੁਰਾਂ ਨੇ ਪੀਰ ਜੀ ਨੂੰ ਬਹੁਤ ਸਾਰੇ ਵਾਰ ਦਿਤੇ ਅਤੇ ਕਿਹਾ ਕੀ ਪੀਰ ਜੀ ਤੁਸੀਂ ਇਥੋ ਨਹੀ ਜਾ ਸਕਦੇ ਇਥੇ ਤੁਹਾਡੀ ਪੂਜਾ ਹੋਇਆ ਕਰਗੀ ਅਤੇ ਇਹ ਵੇ ਕਿਹਾ ਕੇ ਜੋ ਵੇ ਸਾਡੇ ਦਰਬਾਰ ਅੰਦਰ ਆਵੇਗਾ ਪਹੇਲਾ ਓਹ ਤੁਹਾਡੀ ਮਜਾਰ ਨੂੰ ਮਾਥਾ ਟੇਕ ਕੇ ਫਿਰ ਸਾਡੇ ਕੋਲ ਆਵੇਗਾ ਅਤੇ ਤਦ ਹੀ ਅਸੀਂ ਸਵ੍ਕਰ ਕਰਾਂਗੇ ਅੱਜ ਵੇ ਸਾਰੇ ਲੋਕ ਪੇਹ੍ਲਾਂ ਪੀਰ ਬਾਬਾ ਸ਼ੋੰਕੇ ਸ਼ਾਹ ਜੀ ਨੂੰ ਮਾਥਾ ਟੇਕ ਕੇ ਅਗੇ ਵਧਦੇ ਹਨ ਇਹ ਸਤਗੁਰਾ ਦੀ ਮੋਜ ਜਿਸ ਪੀਰ ਦੇ ਮਜਾਰ ਕੋਲ ਅਓਂਨ ਲਈ ਲੋਕ ਡਰਦੇ ਸਨ ਉਸ ਤੋ ਹੀ ਮੂਹੋਂ ਮੰਗੀਆਂ ਮੁਰਦਾਂ ਪਾਉਣ ਲਗੇ ਇਸੇ ਤਰਾ ਸਤਗੁਰਾ ਨੇ ਪੀਰ ਜੀ ਨੂੰ ਅਬੇ ਦਾਨ ਦੇ ਕੇ ਕਿਰਤਾਰਥ ਕੀਤਾ ਸਤਗੁਰਿ ਭੂਰੀ ਵਾਲਿਆਂ ਨੇ ਇਸ ਜਗਾ ਰਕ਼ਬਾ ਧਾਮ ਬੇਅੰਤ ਤਾਪ੍ਸਇਆ ਕੀਤੀ ਹੈ !

ਸਤਗੁਰਾਂ ਨੇ ਦਰਖਤਾ ਦੇ ਸੁਕੇ ਪਤਿਆਂ ਦਾ ਭੋਜਨ ਅੰਗੀਕਾਰ ਕੀਤਾ ! ਸਤਗੁਰੁ ਆਪਣਾ ਮਨੋਰਥ ਸਿਧ ਕਰਨ ਦੇ ਖਾਤਰ ਆਏ ਅਤੇ ਇਹ ਮੋਨਾਰਥ ਉਸ ਸਮੇ ਪੂਰਨ ਹੋਇਆ ਜਦੋ ਸਤਗੁਰਾਂ ਨੇ ਅਪਨੀ ਦੂਸਰੀ ਦਾਰੇਸਟੀ ਮਹਰਾਜ ਲਾਲ ਦਾਸ ਜੀ ਵਾਲ ਕਰ ਦਿਤੀ ਜੋ ਕੀ ਜੱਟ ਬਰਾਦਾਰ੍ਰੀ ਸਬੰਧ ਰਖਦੇ ਹਨ ਅਤੇ ਮਹਾਰਾਜ ਲਾਲ ਦਾਸ ਜੀ ਨੇ ਮਹਾਰਾਜ ਭੁਰਿਵਾਲੀਆਂ ਦੇ ਬੇਅੰਤ ਸੇਵਾ ਕੀਤੀ ! ਮਹਾਰਾਜ ਜੇ ਇਹਨਾ ਨੂੰ ਮੇਰਾ ਲਾਲ ਕਿਹਾ ਕਰਦੇ ਸਨ ! ਅਤੇ ਕਿਹਾ ਕਰਦੇ ਸੀ ਇਨ੍ਹਾ ਕੋਲੋ ਲਖਾਂ ਲੋਕਾਂ ਦਾ ਕਲਯਾਣ ਹੋਵੇਗਾ ! ਬਾਦ ਵਿਚ ਮਹਾਰਾਜ ਲਾਲ ਦਾਸ ਭੂਰੀ ਵਾਲਿਆਂ ਦੇ ਉਤਰਾ ਅਧਾਕਰੀ ਥਾਪੇ ਗਏ!ਅਤੇ ਬਾਦ ਵਿਚ ਏਹੰਨਾ ਪਾਸੋ ਮਹਾਰਾਜ ਬ੍ਰਹਮਾ ਨੰਦ ਜੀ ਗਊਆਂ ਵਾਲੇ ਵਰਸੋਏ ਸਨ ! ਜੇਹਨਾ ਨੇ ਆਪਣਾਂ ਰਾਜੇਆ ਜੇਹਾ ਜੀਵਨ ਛਡ ਕੇ ਮਹਾਰਾਜ ਲਾਲ ਦਾਸ ਜੀ ਮਹਾਰਾਜ ਜੀ ਦੀ ਬੇਅੰਤ ਸੇਵਾ ਕੀਤੀ !

ਮਹਾਰਾਜ ਬਰਮਾ ਨੰਦ ਭੂਰੀ ਵਾਲਿਆਂ ਜਿਹਨਾਂ ਨੇ ਅਪਨੇ ਅਧਾਤਾਮ੍ਕ ਓਪਦੇਸ਼ ਨਾਲ ਨਾਲ ਸਮਾਜ ਭਲਾਈ ਦੇ ਅਨੇਕਾ ਕ਼ਮ ਕੀਤੇ ਕਈ ਕਾਲਜਾ ਦਾ ਨਿਰਮਾਣ ਕੀਤਾ ਕੰਡੀ ਦੇ ਇਲਾਕੇ ਵਿਚ ਸੜਕਾਂ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਦ ਕੀਤਾ ਇਹਾਂ ਦਾਵਰਾ ਕੀਤੇ ਕਮਾ ਦੀ ਕਿਤਾਬ ਲਿਖੀ ਜਾਵੇ ਤਾ ਉਹ ਵੇ ਘਟ ਹੈ ! ਅੱਜ ਮਜੂਦਾ ਗਦੀ ਨਸ਼ੀਨ ਅਚ੍ਰਿਇਆ ਚੇਤਨਾ ਨੰਦ ਜੀ ਮਹਾਰਾਜ ਆਪਣੇ ਗੁਰੂਆਂ ਵਲੋਂ ਸ਼ੁਰੂ ਕੀਤੇ ਹੋਏ ਕਾਮਾਂ ਨੂ ਬਹੁਤ ਵਧੀਆ ਡੰਗ ਨਾਲ ਅਗੇ ਵਾਧਾ ਰਹੇ ਹਨ ਸਤ ਸਾਹਿਬ

No comments:

Post a Comment