Saturday, June 12, 2010

ਮਹਰਾਜ ਭੂਰੀਵਾਲੇ ਜਦੋ ਪਹਲੀ ਵਾਰ ਮਾਲੇਵਾਲ ਆਏ

ਮਹਾਰਾਜ ਭੂਰੀਵਾਲੇ ਲੁਧਿਆਣਾ ਕੁਟਿਆ ਵਿਚ ਸੰਤ ਮੰਡਲੀ ਨਾਲ ਮਜੂਦ ਸੰਗਤ ਨੂੰ ਦਰਸ਼ਨ ਦੇ ਰਹੇ ਸਨ, ਉਸ ਵੇਲੇ ਗੁਜਰ ਬਰਾਦਰੀ ਵਿਚੋ ਚੌਧਰੀ ਮੁਨਸ਼ੀ ਰਾਮ , ਚੌਧਰੀ ਸਾਧੂ ਰਾਮ ਅਤੇ ਚੌਧਰੀ ਮੋਲੂ ਰਾਮ ਮਹਾਰਾਜ ਜੀ ਕੋਲ ਆਏ I ਦੰਡਵਤ ਪਰਨਾਮ ਕਰਨ ਤੋ ਬਾਅਦ ਚੌਧਰੀ ਮੁਨਸ਼ੀ ਰਾਮ ਜੀ ਨੇ ਮਹਾਰਾਜ ਜੀ ਅਗੇ ਬੇਨਤੀ ਕੀਤੀ ਕੀ ਮਹਾਰਾਜ ਜੀ ਸਾਡਾ ਇਲਕਾ ਬਹੁਤ ਗਰੀਬ ਅਤੇ ਆਵਾਜਾਈ ਸਾਧਨਾ ਤੋ ਵਹੀਂਨ ਹੈ I ਬਚੇ ਅਤੇ ਸੰਗਤ ਆਪ ਜੀ ਦੇ ਦਰਸ਼ਨ ਕਰਨਾ ਦੀ ਇਛਾ ਰਖਦੇ ਹਨ ਸਾਡੇ ਤੇ ਅਤੇ ਸੰਗਤ ਤੇ ਕਿਰਪਾ ਕਰੋ I ਕੁਛ ਦੇਰ ਚੁਪ ਰਹਿਣ ਤੋ ਬਾਦ ਮਹਾਰਜ ਜੀ ਨੇ ਤਸਲੀ ਦਿਤੀ ਕੀ ਜਰੂਰ ਚਾਲ੍ਨਾਗੇ ! ਮਹਾਰਾਜ ਜੀ ਨੇ ਸੰਤਾ ਨੂੰ ਬੁਲਾ ਕੇ ਕਿਹਾ ਕੀ ਤੁਸ੍ਨੀ ਆਪਣਾ ਸਮਾਨ ਬਨ ਲਾਓ ਅੰਸੀ ਕਲ ਨੂੰ ਮਾਲੇਵਾਲ ਜਾਣਾ ਹੈ I
ਮਹਾਰਾਜ ਸਵੇਰੇ ਜਲਦੀ ਹੀ ਚਲ ਪਾਏ, ਮਹਾਰਾਜ ਜੀ ਫ਼ਗਵਾੜਾ ਤਕ ਬਸ ਵਿਚ ਗਏ ਅਤੇ ਉਸ ਤੋ ਬਾਦ ਰੇਲ ਰਾਂਹੀ ਗੜਸ਼ੰਕਰ ਪਹੁਚੇ I ਮਹਾਰਾਜ ਜੀ ਦੇ ਉਥੇ ਆਉਣ ਤੇ ਸੰਗਤ ਬਹੁਤ ਜਿਆਦਾ ਮਾਤਰਾ ਵਿਚ ਆ ਗਈ I ਮਹਾਰਾਜ ਜੀ ਦੇ ਨਾਲ ਦੋਨੋ ਸ਼੍ਰੀ ਮਹਾਂਨਤ ਵੀ ਸਨ ਸੰਗਤ ਨੇI ਮਹਾਰਾਜ ਜੀ ਵਾਸਤੇ ਪਾਲਕੀ ਦਾ ਪ੍ਰੰਬਧ ਕੀਤਾ ਹੋਇਆ ਸੀ, ਜਦੋ ਮਹਾਰਾਜ ਜੀ ਗੜਸ਼ੰਕਰ ਤੋ ਮਾਲੇਵਾਲ ਲਈ ਚਲੇ ਤਾਂ ਰਸਤੇ ਵਿਚ ਜੋ ਵੀ ਮਹਾਰਾਜ ਜੀ ਦੇ ਦਰਸ਼ਨ ਕਰਦਾ ਉਹ ਨਿਹਾਲ ਹੋ ਜਾਂਦਾਂ ਉਸ ਵੇਲੇ ਇਸ ਤਰਾਂ ਪ੍ਰੀਤੀਤ ਹੋ ਰਿਹਾ ਸੀ ਜਿਸ ਤਰਾਂ ਦੇਵਤੇ ਧਰਤੀ ਤੇ ਉਤਰ ਆਏ ਹੋਣI ਜੋ ਵੀ ਦਰਸ਼ਨ ਕਰਦਾ ਉਹ ਮਹਰਾਜ ਜੀ ਨਾਲ ਹੀ ਚਲ ਪੇੰਦਾਂ I ਮਹਾਰਾਜ ਜੀ ਪੀਛੇ ਸੰਗਤ ਇਕ ਵਿਸ਼ਾਲ ਸ਼ੋਭਾ ਯਾਤਰਾ ਦਾ ਰੂਪ ਲੈ ਚੁਕੀ ਸੀ I ਮਹਾਰਾਜ ਜੀ ਦੇ ਅਗੇ ਬੇੰਡ ਵਾਜੇ ਵਾਲੇ ਚਲ ਰਹਿ ਸੀ I ਮਹਾਰਾਜ ਜੀ ਦੇ ਪੀਛੇ ਸੰਗਤ ਬਾਣੀ ਦੇ ਸ਼ਬਦ ਗਾ ਰਹਿ ਸਨ ਜੋ ਵੀ ਮਹਰਾਜ ਜੀ ਵਲ ਦੇਖਦਾ ਉਹਨਾ ਦੇ ਚੇਹਰੇ ਦੇ ਰੂਪ ਨੂ ਦੇਖਦਾ ਹੀ ਰਹ ਜਾਂਦਾ I

ਮਹਾਰਾਜ ਜੀ ਦੇ ਮਾਲੇਵਾਲ ਪਹੁੰਚਣ ਤੇ ਆਲੇ ਦੁਆਲੇ ਦੇ ਪਿੰਡਾ ਦੀ ਸੰਗਤ ਵੀ ਪੁਹੰਚ ਗਈ I ਸੰਗਤ ਦੇ ਜਿਆਦਾ ਮਾਤਰਾ ਵਿਚ ਜਾਣ ਕਰਕੇ ਮਹਾਰਾਜ ਜੀ ਦਾ ਆਸਣ ਬੋਹੜ ਦੇ ਦਰਖਤ ਥਲੇ ਲਗਾ ਦਿਤਾ, ਜਿਸ ਜਗਾ ਤੇ ਹੁਣ ਸਕੂਲ ਹੈ I ਸੰਗਤ ਆ ਜਾ ਰਹਿ ਸੀ ਮਹਾਰਾਜ ਜੀ ਹਰ ਰੋਜ ਜਦੋ ਇਸ਼ਨਾਨ ਕਰਦੇ ਤਾ ਲੋਕਾਂ ਵਿਚ ਚਰਨਾਮਤ ਲੈਣ ਲਈ ਹੋੜ ਲਗ ਜਾਂਦੀ ਸੀ I ਇਕ ਦਿਨ ਮਹਾਰਾਜ ਜੀ ਨੇ ਉਥੇ ਸਤਿਥ ਟੋਬੇ ਵਿਚ ਇਸ਼ਨਾਨ ਕੀਤਾ ਅਤੇ ਕਿਹਾ ਅੱਜ ਤੋ ਇਸ ਵਿਚ ਜੋ ਇਸ਼ਨਾਨ ਕਰੇਗਾ ਉਸ ਨੂੰ ਸ਼੍ਰੀ ਗੰਗਾ ਵਿਚ ਇਸ਼ਨਾਨ ਕਰਨ ਜਿਨਾ ਪੁਨ ਪ੍ਰਾਪਤ ਹੋਵੇਗਾ, ਪਰ ਇਸ ਵਿਚ ਜੂਠੇ ਅਤੇ ਸ਼ੋਚ ਵਾਲੇ ਹਥ ਧੋਤੇ ਨਾ ਜਾਣ ਅਤੇ ਨਾ ਹੀ ਇਸ ਵਿਚ ਪਸ਼ੂ ਜਾਣ ਦਿਤੇ ਜਾਣ I ਕੁਝ ਦਿਨਾ ਬਾਦ ਚੌਧਰੀ ਮੁਨਸ਼ੀ ਰਾਮ ਜੀ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਮਹਾਰਾਜ ਜੀ ਅਗੇ ਬੇਨਤੀ ਕੀਤੀ ਕੀ ਮਹਾਰਾਜ ਜੀ ਅਗਰ ਆਪ ਜੀ ਇਥੇ ਅਖੰਡ ਪਾਠ ਕਰ ਦਿਓ ਤਾ ਇਹ ਲੋਕ ਵੀ ਬਾਣੀ ਨਾਲ ਜੁੜ ਜਾਣਗੇ I ਪਹਲੇ ਤਾ ਮਹਾਰਾਜ ਮਨਾ ਕਰ ਰਹੇ ਸੀ ਪਰ ਸੰਗਤ ਦੇ ਜਿਆਦਾ ਜੋਰ ਪਾਉਣ ਤੇ ਮਨ ਗਏ I ਅਖੰਡ ਪਾਠ ਪ੍ਰਕਾਸ਼ ਹੋਣ ਦਾ ਦਿਨ ਮਹਾਰਾਜ ਜੀ ਨੇ ਨਿਸ਼ਚਿਤ ਕਰ ਦਿਤਾ I ਪਾਠ ਬਾਰੇ ਲੋ਼ਕ ਸੁਣ ਕੇ ਜਿਆਦਾ ਸੰਖਿਆ ਵਿਚ ਆਉਣ ਲਗ ਪਏ I ਪਾਠ ਵਾਲੇ ਦਿਨ ਲੋਕਾਂ ਦਾ ਜਿਆਦਾ ਇਕਠ ਦੇਖ ਕੇ ਪਿੰਡ ਵਾਸੀਆਂ ਦੇ ਦਿਲ ਵਿਚ ਇਕ ਸ਼ੰਕਾ ਪੇਦਾ ਹੋ ਗਈ ਕੀ ਅੰਸੀ ਏਨੀ ਸੰਗਤ ਨੂੰ ਰਾਸ਼ਨ ਦਾ ਪ੍ਰਬੰਦ ਕਰ ਸਕਾਗੇ I ਪਿੰਡ ਵਾਲੇ ਮਹਾਰਾਜ ਜੀ ਕੋਲ ਗਏ ਅਤੇ ਸਾਰੀ ਸਥਿਤੀ ਦਸ ਦਿਤੀ I ਮਹਾਰਾਜ ਜੀ ਜਾਣੀ ਜਾਣ ਸਨ ਉਹਨਾਂ ਨੇ ਚੌਧਰੀ ਮੁਨਸ਼ੀ ਰਾਮ ਜੀ ਨੂੰ ਕਿਹਾ, ਬਚੂ ਫਿਕਰ ਨਾ ਕਰ ਇਹ ਸੰਗਤ ਸਾਡੀ ਖਿਚੀ ਹੋਈ ਆ ਰਹਿ ਆ ਰਹਿ ਹੈ I ਮਹਾਰਾਜ ਜੀ ਨੇ ਬਾਣੀ ਦਾ ਇਕ ਸਲੋਕ ਕਿਹਾ " ਲਖ ਚੁਰਾਸੀ ਜੀਵ ਕਾ ਭੋਜਨ ਵਸੇ ਅਕਾਸ਼ ਕਰਤਾ ਵਰ ਸੇ ਨੀਰ ਹੋਏ ਪੂਰੇ ਸਬ ਕੀ ਆਸ" ਅਤੇ ਕਿਹਾ ਮੇਰੇ ਬਚੂ ਅੰਸੀ ਤਾ ਲਖਾਂ ਜੀਵਾ ਦਾ ਭੋਜਨ ਅਕਾਸ਼ ਤੋ ਉਤਾਰ ਲੇਂਦੇ ਹਾਂ ਅੰਸੀ ਇਕ ਭੰਡਾਰਾ ਕਾਸ਼ੀ ਵਿਚ ਕੀਤਾ ਸੀ ਅਤੇ ਦੂਜਾ ਇਥੇ ਕਰ ਰਹਿ ਹਾਂ I ਇਸ ਤੋ ਬਾਅਦ ਪਿੰਡ ਵਾਸੀਆਂ ਨੂੰ ਪਤਾ ਹੀ ਨਹੀ ਕੀ ਰਾਸ਼ਨ ਕਿਥੋ ਆ ਰਿਹਾ ਹੈ ਅਤੇ ਕੋਣ ਬਣਾ ਰਿਹਾ ਹੈ I ਉਸ ਵੇਲੇ ਖੀਰ ਦੇ ੨੪ ਕੜਾਹੇ ਖੀਰ ਦੇ ਬਣੇ I ਸੰਗਤ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਈ ਅਤੇ ਨਾਮ ਸਿਮਰਨ ਨਾਲ ਲਗ ਗਈ I ਜਾਣ ਵੇਲੇ ਮਹਾਰਾਜ ਜੀ ਚੌਧਰੀ ਮੁਨਸ਼ੀ ਰਾਮ ਜੀ ਦੇ ਘਰ ਵੀ ਜਾ ਕੇ ਆਏ ਜਿਥੇ ਮਹਾਰਾਜ ਜੀ ਨੂੰ ਭੋਜਨ ਦਾ ਭੋਗ ਵੀ ਲਗਵਾਇਆ I ਚੌਧਰੀ ਮੁਨਸ਼ੀ ਰਾਮ ਜੀ ਨੇ ਮਹਾਰਾਜ ਜੀ ਨੂੰ ਕਿਹਾ ਕੀ ਮਹਾਰਾਜ ਜੀ ਆਪ ਜੀ ਦੇ ਇਥੋ ਜਾਂਣ ਤੋ ਬਾਅਦ ਅੰਸੀ ਆਪ ਜੀ ਨੂੰ ਭੋਗ ਕਿਸ ਤਰਾਂ ਲਗਵਾਇਆ ਕਰਾਂਗੇ ? ਮਹਾਰਾਜ ਜੀ ਨੇ ਆਪਣਾ ਬਰਤਨ ਦੇ ਕਿਹਾ ਬਚੂ ਇਸ ਭੋਜਨ ਪਾ ਕੇ ਰਖ ਦੀਆ ਕਰਨਾ ਸਾਨੂੰ ਭੋਗ ਆਪੇ ਹੀ ਲਗ ਜਾਵੇਗਾ I ਇਹ ਭੋਗ ਅੱਜ ਵੀ ਇਸ ਪਰਿਵਾਰ ਵਿਚ ਉਸੇ ਹੀ ਤਰਾ ਲਗਵਾਇਆ ਜਾਂਦਾ ਹੈ ਅਤੇ ਮਹਰਾਜ ਜੀ ਉਸ ਤੋ ਬਾਅਦ ਨਾਨੋਵਾਲ ਲਈ ਰਵਾਨਾ ਹੋ ਗਏ I ਇਹ ਸਾਰੀ ਵਾਰਤਾ ਮੇਨੂ ਮੇਰੇ ਦਾਦਾ ਜੀ, ਚੌਧਰੀ ਜੈ ਚੰਦ ਜੀ ਅਤੇ ਚੌਧਰੀ ਕਰਤਾਰਾਮ ਜੀ ਨੇ ਕਈ ਵਾਰ ਅਪਨੇ ਮੁਖ ਤੋ ਸੋੰਨਾਈ I ਸਤ ਸਾਹਿਬ

5 comments:

 1. a ek bahut bada yatan hein .jidey naal sadi navi generation nu maharaj bhuri waleya di jeevan shaly barey pata lag saku ga.asi bhuri waleya dey morey a hi ardas kardey a.is team nu maharaj hor bal bhudi bakasan. tey aa team iss tara ek unity dey wich reh k kam kardey rehan.sir mein raqba sahib thaudi team dey kam nu deakha .it really very hard working but your team member are also very hard workers.tusi har view program nu captuer kita.spcelly thanks to -mr.m.chauhan,mr.chechi,mr.d.p. bhumbla.hor sir sadi kisey v tara di help di jaroorat hovey sir please call me.my mobile no. 09219501008,09557791945 mail i.d. manpreetbhumbla@ymail.com your"s spoter-manpreet bhumbla(goldy)rudrapur

  ReplyDelete
 2. I really appreciate ur teamwork that u r doing for the sangat those who evn dont know the background of bhuriwale sampardaye...Dheeraj Bhumbla faridabad, email id - dheerajbhumbla@yahoo.com, mobile no.9213200005,9855555530

  ReplyDelete
 3. Sat Sahib
  I really appreciate your work of sharing events related with Satguru Shri Bhuriwale ji Maharaj with all viewrs. Waiting for some more events in future. Keep it up.

  ReplyDelete
 4. सत् साहिब,

  महाराज भुरिवालों की कथा पढ़कर एक अलग हि तरह का आनंद उत्पन्न होता है|महाराज जी की कृपा से हि इस इलाके को भाग लगा |
  ऐसे पूर्ण सतगुरु के चरणों में कोटि कोटि प्रणाम|

  सत् साहिब

  अमर

  ReplyDelete