
ਮਹਾਰਾਜ ਸਵੇਰੇ ਜਲਦੀ ਹੀ ਚਲ ਪਾਏ, ਮਹਾਰਾਜ ਜੀ ਫ਼ਗਵਾੜਾ ਤਕ ਬਸ ਵਿਚ ਗਏ ਅਤੇ ਉਸ ਤੋ ਬਾਦ ਰੇਲ ਰਾਂਹੀ ਗੜਸ਼ੰਕਰ ਪਹੁਚੇ I ਮਹਾਰਾਜ ਜੀ ਦੇ ਉਥੇ ਆਉਣ ਤੇ ਸੰਗਤ ਬਹੁਤ ਜਿਆਦਾ ਮਾਤਰਾ ਵਿਚ ਆ ਗਈ I ਮਹਾਰਾਜ ਜੀ ਦੇ ਨਾਲ ਦੋਨੋ ਸ਼੍ਰੀ ਮਹਾਂਨਤ ਵੀ ਸਨ ਸੰਗਤ ਨੇI ਮਹਾਰਾਜ ਜੀ ਵਾਸਤੇ ਪਾਲਕੀ ਦਾ ਪ੍ਰੰਬਧ ਕੀਤਾ ਹੋਇਆ ਸੀ, ਜਦੋ ਮਹਾਰਾਜ ਜੀ ਗੜਸ਼ੰਕਰ ਤੋ ਮਾਲੇਵਾਲ ਲਈ ਚਲੇ ਤਾਂ ਰਸਤੇ ਵਿਚ ਜੋ ਵੀ ਮਹਾਰਾਜ ਜੀ ਦੇ ਦਰਸ਼ਨ ਕਰਦਾ ਉਹ ਨਿਹਾਲ ਹੋ ਜਾਂਦਾਂ ਉਸ ਵੇਲੇ ਇਸ ਤਰਾਂ ਪ੍ਰੀਤੀਤ ਹੋ ਰਿਹਾ ਸੀ ਜਿਸ ਤਰਾਂ ਦੇਵਤੇ ਧਰਤੀ ਤੇ ਉਤਰ ਆਏ ਹੋਣI ਜੋ ਵੀ ਦਰਸ਼ਨ ਕਰਦਾ ਉਹ ਮਹਰਾਜ ਜੀ ਨਾਲ ਹੀ ਚਲ ਪੇੰਦਾਂ I ਮਹਾਰਾਜ ਜੀ ਪੀਛੇ ਸੰਗਤ ਇਕ ਵਿਸ਼ਾਲ ਸ਼ੋਭਾ ਯਾਤਰਾ ਦਾ ਰੂਪ ਲੈ ਚੁਕੀ ਸੀ I ਮਹਾਰਾਜ ਜੀ ਦੇ ਅਗੇ ਬੇੰਡ ਵਾਜੇ ਵਾਲੇ ਚਲ ਰਹਿ ਸੀ I ਮਹਾਰਾਜ ਜੀ ਦੇ ਪੀਛੇ ਸੰਗਤ ਬਾਣੀ ਦੇ ਸ਼ਬਦ ਗਾ ਰਹਿ ਸਨ ਜੋ ਵੀ ਮਹਰਾਜ ਜੀ ਵਲ ਦੇਖਦਾ ਉਹਨਾ ਦੇ ਚੇਹਰੇ ਦੇ ਰੂਪ ਨੂ ਦੇਖਦਾ ਹੀ ਰਹ ਜਾਂਦਾ I